ਮੁਕਤਸਰ: ਗੁਰਲਾਲ ਬਰਾੜ ਬਦਮਾਸ਼ ਦੇ ਨਾਮ 'ਤੇ ਬਿਜਨਸਮੈਨ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਵਿਅਕਤੀ ਨੂੰ ਕੀਤਾ ਕਾਬੂ - ਜ਼ਿਲ੍ਹਾ ਪੁਲਿਸ ਮੁਖੀ
ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਤੇ ਪੁਲਿਸ ਪਾਰਟੀ ਵੱਲੋਂ ਗੁਰਲਾਲ ਬਰਾੜ ਬਦਮਾਸ਼ ਦੇ ਨਾਮ ਤੇ ਬਿਜਨਸਮੈਨ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲੇ 02 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਮੁਦਈ ਅਟਲ ਕੁਮਾਰ ਜੋ ਕੇ ਪੱਥਰ(ਸੰਗਮਰਮਰ) ਦਾ ਬਿਜ਼ਨੈਸ ਕਰਦਾ ਹੈ ਉਸ ਨੂੰ ਕਿਸੇ ਅਨਜਾਣ ਨੰਬਰ ਤੋਂ ਫੋਨ ਆਇਆ ਜਿਸ ਤੇ ਉਸ ਤੋਂ ਫਿਰੋਤੀ ਦੀ ਮੰਗ ਕੀਤੀ ਅਤੇ ਫਿਰੋਤੀ ਨਾ ਦੇਣ ਤੇ ਉਸ ਦੇ ਬੇਟੇ ਨੂੰ ਮਾਰ ਦੇਣ ਦੀ ਧਮਕੀ ਦਿੱਤੀਸੀ।