ਮਲੇਰਕੋਟਲਾ: ਮਲੇਰ ਕੋਟਲਾ ਮਹੱਲਾ ਸਾਦੇਵਾਲਾ ਦੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਆਪਣੇ ਇਲਾਕੇ ਦੀਆਂ ਵੀਡੀਓ ਕੀਤੀਆਂ ਵਾਇਰਲ ਕਿਹਾ ਸਫਾਈ ਦਾ ਨਹੀਂ ਕੋਈ ਪ੍ਰਬੰਧ।
ਮਲੇਰਕੋਟਲਾ ਦੇ ਅੰਦਰੂਨੀ ਇਲਾਕਿਆਂ ਵਿੱਚ ਸਫਾਈ ਨਾ ਦੇ ਬਰਾਬਰ ਹੈ। ਜੇਕਰ ਗੱਲ ਕਰੀਏ ਮੁਹੱਲਾ ਸਾਦੇਵਾਲਾ ਦੀ ਤਾਂ ਇੱਥੇ ਸਫਾਈ ਨਾ ਦੇ ਬਰਾਬਰ ਹੈ ਜਿਸ ਕਰਕੇ ਇਲਾਕੇ ਦੇ ਲੋਕਾਂ ਨੇ ਇੱਥੋਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ। ਤੇ ਕਿਹਾ ਕਦੇ ਵੀ ਕੋਈ ਬਿਮਾਰੀ ਸਥਾਨਕ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਸਕਦੀ ਹੈ। ਜਿੱਥੇ ਸਫਾਈ ਨਾਂ ਦੇ ਬਰਾਬਰ ਹੈ ਉਥੇ ਹੀ ਸੀਵਰ ਕਰਨ ਵਾਲੀ ਵੀ ਠੱਪ ਪਈ ਹੈ।