ਫਾਜ਼ਿਲਕਾ: 300 ਕਿੱਲਿਆਂ ਚ ਆ ਗਿਆ ਰੇਤਾ, ਟਰਾਲੀਆਂ ਭਰ ਕੇ ਵੇਚਣ ਕਿਸਾਨ, ਕੋਈ ਨਹੀਂ ਰੋਕੇਗਾ, ਬੋਲੇ ਵਿਧਾਇਕ ਨਰਿੰਦਰਪਾਲ ਸਵਣਾ
ਪਿੰਡ ਦੋਨਾਂ ਨਾਨਕਾ ਦੀਆਂ ਇਹ ਤਸਵੀਰਾਂ ਨੇ । ਜਿੱਥੇ ਹੜ ਦੇ ਪਾਣੀ ਨਾਲ ਵਹਿ ਕੇ ਆਇਆ ਰੇਤਾ ਕਰੀਬ 300 ਏਕੜ ਜਮੀਨ ਚ ਫੈਲ ਗਿਆ ਹੈ । ਪਾਣੀ ਚਲਾ ਗਿਆ ਪਰ ਰੇਤਾ ਜਮਾ ਹੈ । ਜਿਸ ਨੂੰ ਕੱਢਣ ਦੇ ਲਈ ਹੁਣ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ । ਵਿਧਾਇਕ ਨਰਿੰਦਰਪਾਲ ਸਵਨਾ ਮੌਕੇ ਤੇ ਪਹੁੰਚੇ ਤੇ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ । ਕਿਸਾਨ ਆਪਣੇ ਪੱਧਰ ਤੇ ਰੇਤਾ ਵੇਚਣ ਜਿਹਨਾਂ ਨੂੰ ਕੋਈ ਨਹੀਂ ਰੋਕੇਗਾ ।