ਮੇਹਰ ਚੰਦ ਰੋਡ ਗੁਰਦਾਸਪੁਰ ਵਿਖੇ ਇਕ ਘੋੜਾ ਨਾਲੇ ਵਿੱਚ ਡਿੱਗ ਗਿਆ। ਇਸ ਸੰਬੰਧ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਜਿਸ ਦੌਰਾਨ ਘੋੜਾ ਨਾਲੇ ਵਿੱਚ ਡਿੱਗਿਆ ਉਸ ਤੋਂ ਕੁਝ ਮਿੰਟਾਂ ਬਾਅਦ ਹੀ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ ਘੋੜੇ ਨੂੰ ਤਕਰੀਬਨ ਡੇਢ ਘੰਟੇ ਵਿੱਚ ਹੀ ਨਾਲੇ ਤੋਂ ਬਾਹਰ ਕੱਢ ਲਿਆ।