ਬੀਐਸਐਫ ਵਿੱਚ ਤੈਨਾਤ ਜੋਗਿੰਦਰ ਪਾਲ ਦਾ ਸੈਨਿਕ ਸਨਮਾਨਾਂ ਨਾਲ ਡੇਰਾ ਬਾਬਾ ਨਾਨਕ ਵਿਖੇ ਕਰੀਬ 4 ਵਜੇ ਦਿਨ ਬੁੱਧਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਵੱਡੇ ਪੁੱਤਰ ਰਾਜ ਕੁਮਾਰ ਨੇ ਅਗਨੀ ਦਿਖਾਈ। ਡੇਰਾ ਬਾਬਾ ਨਾਨਕ ਮੁਹੱਲਾ ਫਤਿਹ ਸਿੰਘ ਦਾ ਰਹਿਣ ਵਾਲਾ ਜੋਗਿੰਦਰ ਪਾਲ ਜੋ ਕਿ ਤ੍ਰਿਪੁਰਾ ਵਿੱਚ ਬੀਐਸਐਫ ਵਿੱਚ ਤੈਨਾਤ ਸੀ,ਜਿਸ ਦਾ ਪੇਟ ਦਰਦ ਹੋਣ ਨਾਲ ਦੇਹਾਂਤ ਹੋ ਗਿਆ। ਦੇਹਾਂਤ ਦੀ ਖਬਰ ਸੁਣਦਿਆਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ।