ਸੰਗਰੂਰ: ਸਕੂਲ ਸੇਫਟੀ ਵਿਭਾਗ ਤੇ ਟਰੈਫਿਕ ਪੁਲਿਸ ਵੱਲੋਂ ਸਕੂਲੀ ਵੈਨਾ ਦੀ ਕੀਤੀ ਗਈ ਚੈਕਿੰਗ ਦੋ ਸਕੂਲੀ ਵਾਹਨਾਂ ਦੇ ਕੱਟੇ ਚਲਾਨ।
ਲਗਾਤਾਰ ਹੋ ਰਹੇ ਸੜਕੀ ਹਾਦਸਿਆਂ ਤੋਂ ਬਚਾਉਣ ਦੇ ਮਕਸਦ ਦੇ ਨਾਲ ਮਲੇਰਕੋਟਲਾ ਧੂਰੀ ਰੋਡ ਤੇ ਟਰੈਫਿਕ ਪੁਲਿਸ ਅਤੇ ਸਕੂਲ ਸੇਫਟੀ ਵਿਭਾਗ ਵੱਲੋਂ ਵੱਖ-ਵੱਖ ਸਕੂਲੀ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਦੇਖਿਆ ਗਿਆ ਕਿ ਇਹਨਾਂ ਸਕੂਲੀ ਵਾਹਨਾਂ ਵਿੱਚ ਸਮਰਥਾ ਤੋਂ ਵੱਧ ਬੱਚੇ ਤਾਣੀ ਬੈਠੇ ਅਤੇ ਦੋ ਸਕੂਲੀ ਵਾਹਨਾਂ ਦੇ ਚਲਾਨ ਵੀ ਕੱਟੇ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।