ਬਾਬਾ ਬਕਾਲਾ: ਪੁਲਿਸ ਨੇ ਬੰਡਾਲਾ ਵਿਖੇ ਇੱਕ ਘਰ ਵਿਚ ਛਾਪੇਮਾਰੀ ਦੌਰਾਨ 600 ਕਿਲੋ ਲਾਹਣ, 75000 ml ਗੈਰਕਾਨੂੰਨੀ ਸ਼ਰਾਬ ਅਤੇ ਇੱਕ ਭੱਠੀ ਕੀਤੀ ਬਰਾਮਦ
ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਮੁਖਬਿਰ ਤੋ ਮਿਲੀ ਸੂਚਨਾ ਤੇ ਸੁਰਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਅਤੇ ਨਵਜੋਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਨੰਦ ਵਾਲਾ ਖੂਹ ਬੰਡਾਲਾ ਦੇ ਘਰ ਵਿੱਚ ਛਾਪੇਮਾਰੀ ਦੌਰਾਨ 600 ਕਿਲੋ ਲਾਹਣ, 75000 ਮਿਲੀਲੀਟਰ ਗੈਰ ਕਾਨੂੰਨੀ ਸ਼ਰਾਬ, ਇੱਕ ਭੱਠੀ, ਇੱਕ ਸਿਲੰਡਰ ਅਤੇ ਮੋਟਰਸਾਈਕਲ ਬਰਾਮਦ ਕੀਤੀ ਹੈ। ਪੁਲਿਸ ਨੇ ਆਰੋਪੀ ਸੁਰਿੰਦਰ ਸਿੰਘ ਨੂੰ ਮੌਕੇ ਤੇ ਗਿਰਫਤਾਰ ਕੀਤਾ ਜਦਕਿ ਦੂਸਰਾ ਆਰੋਪੀ ਨਵਜੋਤ ਸਿੰਘ ਫਰਾਰ ਹੋਣ ਵਿੱਚ ਕਾਮਯਾਬ ਰਿਹਾ।