ਨੂਰਮਹਿਲ: ਨੂਰ ਮਹਿਲ ਦੇ ਪਿੰਡ ਸੰਗੇ ਖਾਲਸਾ 'ਚ ਪਤੀ ਨੇ ਆਪਣੀ ਪਤਨੀ ਦਾ ਕੀਤਾ ਕਤਲ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਕੀਤਾ ਰੋਸ
ਨੂਰਮਹਿਲ ਆਧੀਨ ਆਉਂਦੇ ਪਿੰਡ ਸੰਘੇ ਖਾਲਸਾ 'ਚ ਪਤੀ ਵੱਲੋਂ ਆਪਣੇ ਨਜਾਇਜ਼ ਸਬੰਧਾਂ 'ਚ ਅੜਿੱਕਾ ਬਣਦੀ ਆਪਣੀ ਪਤਨੀ ਸੰਦੀਪ ਕੌਰ ਉਮਰ (26-27) ਸਾਲਾਂ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੰਦੀਪ ਕੌਰ ਜੋ ਕਿ 2 ਬੱਚਿਆਂ ਦੀ ਮਾਂ ਸੀ, ਦੇ ਮਾਪਿਆਂ ਨੇ ਆਪਣੇ ਜਵਾਈ ਇੰਦਰਜੀਤ ਸਿੰਘ 'ਤੇ ਦੋਸ਼ ਲਾਇਆ ਕਿ ਉਸ ਦੇ ਆਪਣੀ ਭਰਜਾਈ ਨਾਲ ਕਥਿਤ ਨਜਾਇਜ਼ ਸਬੰਧ ਸਨ। ਜਿਸ ਕਾਰਨ ਪਤੀ ਪਤਨੀ 'ਚ ਅਕਸਰ ਝਗੜਾ ਰਹਿੰਦਾ ਸੀ।