ਜਲਾਲਾਬਾਦ: ਲਮੋਚੜ ਕਲਾਂ ਅੱਡੇ ਤੇ ਸੜਕ ਹਾਦਸਾ, ਦੋ ਮੋਟਰਸਾਈਕਲਾਂ ਵਿਚਾਲੇ ਟੱਕਰ, ਇੱਕ ਮਹਿਲਾ ਜਖਮੀ
ਲਮੋਚੜ ਕਲਾਂ ਅੱਡੇ ਤੇ ਸੜਕ ਹਾਦਸਾ ਵਾਪਰਿਆ ਹੈ । ਦੋ ਮੋਟਰਸਾਈਕਲਾਂ ਵਿਚਾਲੇ ਟੱਕਰ ਹੋਈ ਹੈ । ਜਿਸ ਦੌਰਾਨ ਇੱਕ ਮਹਿਲਾ ਦੇ ਸਿਰ ਤੇ ਸੱਟ ਲੱਗੀ ਹੈ। ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਚ ਲਿਜਾਂਦਾ ਗਿਆ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੱਟ ਲੱਗਣ ਤੋਂ ਬਾਅਦ ਇੱਕ ਧਿਰ ਵੱਲੋਂ ਦੁਰਵਿਹਾਰ ਕੀਤਾ ਗਿਆ ।