ਗੁਰਦਾਸਪੁਰ: ਹਨੁਮਾਨ ਚੌਂਕ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿਸਤੋਲ ਦੀ ਨੋਕ ਤੇ ਇਕ ਮਹਿਲਾਂ ਦੀ ਖੋਹੀ ਚੈਨ ਪੁਲਿਸ ਕਰ ਰਹੀ ਜਾਂਚ
ਆਪਣੀ ਬੇਟੀ ਨੂੰ ਟਵੀਸ਼ਨ ਤੋਂ ਲੈਣ ਜਾ ਰਹੀ ਇੱਕ ਮਹਿਲਾ ਦੀ ਗੁਰਦਾਸਪੁਰ ਦੇ ਹਨੁਮਾਨ ਚੌਂਕ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਿਸਤੋਲ ਦੀ ਨੋਕ ਤੇ ਚੈਨ ਖੋਹ ਕੇ ਫ਼ਰਾਰ ਹੋ ਗਏ ਜਦੋਂ ਮਹਿਲਾ ਨੇ ਨੌਜਵਾਨਾਂ ਦਾ ਆਪਣੀ ਸਕੂਟਰੀ ਤੇ ਪਿੱਛਾ ਕੀਤਾ ਤਾਂ ਮੋਟਰਸਾਈਕਲ ਸਵਾਂਰ ਝਪਟਮਾਰ ਨੌਜਵਾਨਾਂ ਵੱਲੋਂ ਮਹਿਲਾ ਨੂੰ ਪਿਸਤੋਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।