ਰੂਪਨਗਰ: ਭਾਰੀ ਬਰਸਾਤ ਕਾਰਨ ਗੁ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਦੇ ਨਾਲ ਬੈਠੇ ਪਹਾੜ ਕਾਰਨ ਗੁਰਦੁਆਰਾ ਸਾਹਿਬ ਨੂੰ ਲੱਗੀ ਖਾਰ ਦਾ ਡਾ ਚੀਮਾ ਨੇ ਕੀਤਾ ਨਿਰਖਣ
ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਦੇ ਨਾਲ ਬੀਤੇ ਦਿਨੀ ਭਾਰੀ ਬਰਸਾਤ ਕਾਰਨ ਪਹਾੜ ਦੇ ਬੈਠ ਜਾਣ ਕਾਰਨ ਕਾਫੀ ਜਿਆਦਾ ਖਾਰ ਲੱਗ ਗਈ ਸੀ ਜਿਸ ਦੀ ਸੇਵਾ ਚੱਲ ਰਹੀ ਹੈ ਜਿਸ ਨੂੰ ਲੈ ਕੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਪਹੁੰਚੇ ਜਿੱਥੇ ਉਹ ਗੁਰੂ ਘਰ ਚੋਂ ਨਤਮਸਤਕ ਹੋਏ ਉੱਥੇ ਹੀ ਉਹਨਾਂ ਬੈਠੇ ਪਹਾੜ ਦਾ ਨਿਰੀਖਣ ਵੀ ਕੀਤਾ