ਮੁਕਤਸਰ: ਵੱਖ-ਵੱਖ ਬਾਜ਼ਾਰਾਂ ਵਿੱਚ ਨਗਰ ਕੌਂਸਲ ਵੱਲੋਂ ਟਰੈਫ਼ਿਕ ਪੁਲਿਸ ਦੀ ਸਹਾਇਤਾ ਨਾਲ ਚਲਾਇਆ ਗਿਆ ਨਾਜਾਇਜ਼ ਕਬਜ਼ੇ ਹਟਾਓ ਅਭਿਆਨ
ਸ੍ਰੀ ਮੁਕਤਸਰ ਸਾਹਿਬ ਵਿਖੇ ਨਗਰ ਕੌਂਸਲ ਵੱਲੋਂ ਟ੍ਰੈਫਿਕ ਪੁਲਿਸ ਦੀ ਸਹਾਇਤਾ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਲਈ ਅਭਿਆਨ ਚਲਾਇਆ ਗਿਆ। ਜਿਸ ਤਹਿਤ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਰੱਖੇ ਸਮਾਨ ਨੂੰ ਚੱਕ ਲਿਆ ਗਿਆ ਤੇ ਨਗਰ ਕੌਂਸਲ ਦੀ ਟਰਾਲੀ ਵਿੱਚ ਲੱਦ ਲਿਆ ਗਿਆ। ਦੁਪਹਿਰ 2 ਵਜੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰੁਣ ਸਹੋਤਾ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ