ਮੁਕਤਸਰ: ਬੁੜਾ ਗੁੱਜਰ ਰੋਡ ਤੇ ਪੁਲਿਸ ਨੇ ਇੱਕ ਔਰਤ ਨੂੰ ਨਸ਼ੀਲੀ ਗੋਲੀਆਂ ਸਮੇਤ ਕੀਤਾ ਕਾਬੂ
ਸ਼੍ਰੀ ਮੁਕਤਸਰ ਸਾਹਿਬ ਦੀ ਥਾਣਾ ਸਿਟੀ ਪੁਲਿਸ ਨੇ ਬੂੜਾ ਗੁੱਜਰ ਰੋਡ ਤੇ ਖਾਲਸਾ ਫੈਕਟਰੀ ਦੇ ਸਾਹਮਣੇ ਪੈਦਲ ਆ ਰਹੀ ਇਹ ਔਰਤ ਕੋਲੋਂ ਨਸ਼ੇ ਦੇ ਤੌਰ ਤੇ ਪ੍ਰਯੋਗ ਕੀਤੀਆਂ ਜਾਣ ਵਾਲੀਆਂ 60 ਗੋਲੀਆਂ ਬਰਾਮਦ ਕੀਤੀਆਂ ਹਨ। ਸ਼ਾਮ 7 ਵਜੇ ਹਾਸਿਲ ਹੋਈ ਜਾਣਕਾਰੀ ਅਨੁਸਾਰ ਉਕਤ ਔਰਤ ਦੀ ਪਹਿਚਾਣ ਬਿੰਦਰ ਕੌਰ ਵਾਸੀ ਬੁੜਾ ਗੁੱਜਰ ਰੋਡ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਗੁਰਾਂਦਿੱਤਾ ਸਿੰਘ ਨੇ ਦੱਸਿਆ ਕਿ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ।