ਮੁਕਤਸਰ: ਬਠਿੰਡਾ ਰੋਡ 'ਤੇ ਧਰਨਾ ਲਗਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਡਿਟੇਨ
ਸ੍ਰੀ ਮੁਕਤਸਰ ਸਾਹਿਬ ਵਿਖੇ ਬਠਿੰਡਾ ਰੋਡ ਤੇ ਧਰਨਾ ਦੇਣ ਦੀ ਤਿਆਰੀ ਕਰ ਰਹੇ ਕਿਸਾਨਾਂ ਨੂੰ ਮੌਕੇ ਤੇ ਪੁਲਿਸ ਵੱਲੋਂ ਡਿਟੇਨ ਕਰ ਲਿੱਤਾ ਗਿਆ। ਸਵੇਰ ਵੇਲੇ ਕਿਸਾਨ ਬਠਿੰਡਾ ਰੋਡ ਤੇ ਧਰਨਾ ਦੇਣ ਵਾਸਤੇ ਇਕੱਠੇ ਹੋਏ ਸਨ ਜਿੱਥੇ ਕਰੀਬ 11 ਵਜ਼ੇ ਪੁਲਿਸ ਨੇ ਉਹਨਾਂ ਨੂੰ ਡਿਟੇਨ ਕੀਤਾ ਅਤੇ ਆਪਣੇ ਨਾਲ ਲੈਸ ਗਈ। ਹਾਲਾਂਕਿ ਮੌਕੇ ਤੇ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਉਹ ਤਾਂ ਸ਼ਾਂਤਮਈ ਢੰਗ ਨਾਲ ਧਰਨਾ ਦੇਣਾ ਚਾਹੁੰਦੇ ਸਨ।