ਸੰਗਰੂਰ: ਸ਼ਹੀਦ ਭਗਤ ਸਿੰਘ ਚੌਕ ਵਿਖੇ ਟ੍ਰੈਫਿਕ ਪੁਲਿਸ ਨੇ ਸੈਮੀਨਾਰ ਲਗਾ ਕੇ ਟੈਕਸੀ ਡਰਾਈਵਰਾਂ ਨੂੰ ਦਿੱਤੀ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ, ਕੱਟੇ 7 ਚਲਾਨ
ਟਰੈਫਿਕ ਪੁਲਿਸ ਸੰਗਰੂਰ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ 'ਚ ਟੈਕਸੀ ਡਰਾਈਵਰਾਂ ਨੂੰ ਸਮਝਾਉਣ ਦੇ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਦੀ ਅਗਵਾਈ ਦੇ ਵਿੱਚ ਸੈਮੀਨਾਰ ਲਗਾਇਆ ਗਿਆ ਅਤੇ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਉੱਥੇ ਹੀ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਵਾਹਨਾਂ ਵੀ ਚੈੱਕ ਕੀਤੇ ਗਏ ਅਤੇ ਕਾਗਜ਼ ਘੱਟ ਹੋਣ 'ਤੇ ਸੱਤ ਚਲਾਨ ਵੀ ਕੱਟੇ ਗਏ।