ਸਰਦੀਆਂ ਆ ਚੁੱਕੀਆਂ ਨੇ ਅਤੇ ਧੁੰਦ ਵੀ ਹੁਣ ਵਧੇਗੀ ਜਿਸ ਕਾਰਨ ਸੜਕੀ ਹਾਦਸਿਆਂ ਵਿੱਚ ਵੀ ਵਾਧਾ ਹੋਏਗਾ। ਇਸ ਤੋਂ ਬਚਣ ਲਈ ਟ੍ਰੈਫਿਕ ਇੰਚਾਰਜ ਗੁਰਮੁਖ ਸਿੰਘ ਵੱਲੋਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕੀ ਹਾਦਸਿਆਂ ਤੋਂ ਬਚਣ ਦੇ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਨਿਰੰਤਰ ਸਪੀਡ ਉੱਪਰ ਆਪਣੇ ਵਾਹਣ ਚਲਾਉਣ ਅਤੇ ਆਪਣੇ ਵਾਹਣ ਦੇ ਕਾਗਜਾਤ ਪੂਰੇ ਰੱਖਣ ਅਤੇ ਆਪਣੀ ਸਾਈਡ ਚੱਲਣ ਤਾਂ ਜੋ ਸੜਕੀ ਹਾਦਸਿਆਂ ਤੋਂ ਇਨਸਾਨੀ ਜਨਾਂ ਨੂੰ ਬਚਾਇਆ ਜਾਵੇ