ਖੰਨਾ: ਅਲੌੜ ਨੇੜਿਉਂ ਇੱਕ ਤਸਕਰ ਕਾਬੂ, 250 ਗ੍ਰਾਮ ਅਫੀਮ ਬਰਾਮਦ
ਸਦਰ ਥਾਣਾ ਵਿਖੇ ਚੰਦਨ ਸਿੰਘ ਬੋਰਾ ਵਾਸੀ ਨੈਨੀਤਾਲ ਖਿਲਾਫ ਕੇਸ ਦਰਜ ਕੀਤਾ ਗਿਆ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਬਾਅਦ ਦੁਪਹਿਰ ਕਰੀਬ 3 ਵਜੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਚੰਦਨ ਬੋਰਾ ਦਿੱਲੀ ਤੋਂ ਅਫੀਮ ਲੈ ਕੇ ਆਇਆ ਸੀ ਤੇ ਲੁਧਿਆਣਾ ਵਿਖੇ ਸਪਲਾਈ ਕਰਨੀ ਸੀ। ਉਸਦਾ ਰਿਮਾਂਡ ਲੈ ਕੇ ਨੈੱਟਵਰਕ ਫਰੋਲਿਆ ਜਾ ਰਿਹਾ ਹੈ। ਉਸਦੇ ਸਾਥੀਆਂ ਦਾ ਵੀ ਪਤਾ ਕੀਤਾ ਜਾ ਰਿਹਾ ਹੈ।