ਡੇਰਾ ਬਾਬਾ ਨਾਨਕ: ਪਿੰਡ ਸ਼ਾਹਪੁਰ ਜਾਜਨ ਵਿਖੇ ਗੈਸ ਏਜੰਸੀ ਮਾਲਕ ਦੇ ਘਰ ਤੇ ਚਲਾਈਆਂ ਗੋਲੀਆਂ, ਫਿਰੋਤੀ ਦੀ ਕੀਤੀ ਗਈ ਸੀ ਮੰਗ, ਪੁਲਸ ਕਰ ਰਹੀ ਹੈ ਜਾਂਚ ਪੜਤਾਲ।
ਪਿੰਡ ਸ਼ਾਹਪੁਰ ਜਾਜਨ ਵਿਖੇ ਗੈਸ ਏਜੰਸੀ ਮਾਲਕ ਦੇ ਘਰ ਤੇ ਚਲਾਈਆਂ ਗਈਆਂ ਤਾਬੜ ਤੋੜ ਗੋਲੀਆਂ। 1 ਕਰੋੜ ਰੁਪਏ ਫਿਰੋਤੀ ਦੀ ਮੰਗ ਨੂੰ ਲੈਕੇ ਕੀਤੀ ਗਈ ਸੀ ਗੈਸ ਏਜੰਸੀ ਦੇ ਮਾਲਕ ਨੂੰ ਫ਼ੋਨ ਕਾਲ। ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਕੁਲਵਿੰਦਰ ਸਿੰਘ ਦਾ ਕਹਿਣਾ ਹੈ, ਕਿ ਉਨਾਂ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।