ਫਾਜ਼ਿਲਕਾ: ਅਬੋਹਰ ਰੋਡ ਤੇ ਗੁਰਦੁਆਰਾ ਬਾਬਾ ਨਾਮਦੇਵ ਸਾਹਿਬ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਹੋਈ ਲੜਾਈ ਮਾਮਲੇ ਚ 14 ਲੋਕਾਂ ਤੇ ਪਰਚਾ ਦਰਜ
ਫਾਜ਼ਿਲਕਾ ਦੇ ਅਬੋਹਰ ਰੋਡ ਤੇ ਗੁਰਦੁਆਰਾ ਬਾਬਾ ਨਾਮਦੇਵ ਸਾਹਿਬ ਦੇ ਵਿੱਚ ਹੋਈ ਲੜਾਈ ਝਗੜੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਕਰੀਬ 14 ਲੋਕਾਂ ਤੇ ਮੁਕਦਮਾ ਦਰਜ ਕੀਤਾ ਹੈ । ਜਿਸ ਵਿੱਚ 9 ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਹੈ । ਜਦਕਿ ਚਾਰ ਤੋਂ ਪੰਜ ਵਿਅਕਤੀ ਅਣਪਛਾਤੇ ਦੱਸੇ ਜਾ ਰਹੇ ਨੇ। ਦੱਸ ਦੇਈਏ ਕਿ ਪ੍ਰਧਾਨਗੀ ਦੇ ਮਾਮਲੇ ਨੂੰ ਲੈ ਕੇ ਲੜਾਈ ਹੋਈ ਸੀ । ਜਿਸ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਹੁਣ ਗ੍ਰਿਫਤਾਰ ਵੀ ਕਰ ਲਿਆ ਹੈ ।