ਗੁਰਦਾਸਪੁਰ: ਥਾਣਾ ਦੀਨਾਨਗਰ ਦੀ ਪੁਲਿਸ ਨੇ 5 ਕਿਲੋ 550 ਗ੍ਰਾਮ ਚੂਰਾ ਪੋਸਤ ਸਮੇਤ ਦੋ ਨੂੰ ਕੀਤਾ ਗ੍ਰਫਤਾਰ ਡਰੱਗ ਮਨੀ ਵੀ ਕੀਤੀ ਬਰਾਮਦ
ਥਾਣਾ ਦੀਨਾਨਗਰ ਦੀ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਦੇ ਕੋਲੋਂ 5 ਕਿਲੋ 550 ਗ੍ਰਾਮ ਚੂਰਾ ਪੋਸਤ ਅਤੇ 1700 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।