ਮਲੋਟ: ਕੈਬਨਿਟ ਮੰਤਰੀ ਖੁੱਡੀਆਂ ਨੇ ਬਾਰਿਸ਼ ਨਾਲ ਪ੍ਰਭਾਵਿਤ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਮਾਲੀ ਸਹਾਇਤਾ ਸਬੰਧੀ ਵੰਡੇ ਸੈਕਸ਼ਨ ਪੱਤਰ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ 55 ਘਰਾਂ ਨੂੰ ਪਿੰਡ ਖੁੱਡੀਆਂ ਵਿਖੇ ਰਾਹਤ ਲਈ ਮਾਲੀ ਸਹਾਇਤਾ ਸਬੰਧੀ ਸੈਂਕਸ਼ਨ ਪੱਤਰ ਵੰਡੇ ਗਏ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੰਬੀ ਹਲਕੇ ਦੇ ਕੁਝ ਏਰੀਆ ਭਾਰੀ ਬਾਰਿਸ਼ਾ ਕਾਰਨ ਵੀ ਪ੍ਰਭਾਵਿਤ ਹੋਏ ਹਨ, ਉਨਾਂ ਵਿਚੋਂ ਕੁਝ ਪਿੰਡਾਂ ਨੂੰ ਅੱਜ ਮਾਲੀ ਸਹਾਇਤਾ ਲਈ ਸੈਂਕਸ਼ਨ ਪੱਤਰ ਵੰਡੇ ਗਏ ਹਨ।