ਅਹਿਮਦਗੜ੍ਹ: ਰਿਸ਼ਤੇਦਾਰ ਦਾ ਪਤਾ ਲੈਣ ਆਏ ਸਿਆੜ ਪਿੰਡ ਦੇ ਵਿਅਕਤੀ ਦਾ ਸੂਦ ਹਸਪਤਾਲ ਅਹਿਮਦਗੜ੍ਹ ਦੇ ਬਾਹਰੋਂ ਮੋਟਰਸਾਈਕਲ ਹੋਇਆ ਚੋਰੀ
ਸੂਦ ਹਸਪਤਾਲ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੋ। ਜਿਸਤੇ ਕਾਰਵਾਈ ਕਰਦੇ ਹੋਏ ਅਹਿਮਦਗੜ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ 379 ਬੀ ਆਈਪੀਸੀ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦਰਅਸਲ ਸਿਆੜ ਪਿੰਡ ਦਾ ਰਹਿਣ ਵਾਲਾ ਸੰਜੇ ਕੁਮਾਰ ਨਾਮਕ ਵਿਅਕਤੀ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਖਾਤਰ ਸੂਦ ਹਸਪਤਾਲ ਆਇਆ ਸੀ ਤੇ ਉਸਨੇ ਬਾਹਰ ਮੋਟਰਸਾਇਕਲ ਖੜਾ ਕੀਤਾ ਸੀ ਜਦੋਂ ਹਸਪਤਾਲ ਦੇ ਬਾਹਰ ਆਕੇ ਦੇਖਿਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ।