ਨਵਾਂਸ਼ਹਿਰ: ਸੇਫ ਸਕੂਲ ਵਾਹਨ ਪੋਲਿਸੀ ਤਹਿਤ ਨਵਾਂਸ਼ਹਿਰ ਵਿੱਚ ਕੀਤੀ 10 ਸਕੂਲੀ ਬੱਸਾਂ ਦੀ ਚੈਕਿੰਗ, ਪੰਜ ਦੇ ਕੀਤੇ ਚਲਾਨ
ਨਵਾਂਸ਼ਹਿਰ: ਅੱਜ ਮਿਤੀ 19 ਸਤੰਬਰ 2025 ਦੀ ਦੁਪਹਿਰ 2 ਵਜੇ ਆਰਟੀਓ ਇੰਦਰਪਾਲ ਅਤੇ ਬਾਲ ਸੁਰੱਖਿਆ ਅਧਿਕਾਰੀ ਕੰਚਨ ਅਰੋੜਾ ਵੱਲੋਂ ਨਵਾਂਸ਼ਹਿਰ ਦੇ ਅੰਬੇਦਕਰ ਚੌਂਕ ਵਿੱਚ ਸੇਫ ਸਕੂਲ ਵਾਹਨ ਪੋਲਿਸੀ ਤਹਿਤ ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ ਇਸ ਦੌਰਾਨ 10 ਸਕੂਲੀ ਬੱਸਾਂ ਦੀ ਜਾਂਚ ਹੋਈ ਅਤੇ ਨਿਯਮਾਂ ਦਾ ਉਲੰਘਨ ਕਰਨ ਵਾਲੀਆਂ ਪੰਜ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ, ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ।