ਨਗਰ ਪੰਚਾਇਤਾਂ ਚੋਣਾਂ ਦਾ ਬੀਤੇ ਦਿਨ ਐਲਾਨ ਹੋ ਚੁੱਕਾ ਹੈ ਅਤੇ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਅੱਜ ਨਗਰ ਪੰਚਾਇਤ ਬੇਗੋਵਾਲ ਦਫਤਰ ਵਿਖੇ ਨਗਰ ਪੰਚਾਇਤ ਦੇ ਕੁਝ ਉਮੀਦਵਾਰਾਂ ਤੇ ਲੋਕਾਂ ਵੱਲੋਂ ਵੋਟਰ ਲਿਸਟਾਂ ਨਾ ਮਿਲਣ ਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਖੁੱਲ ਕੇ ਨਾਅਰੇਬਾਜ਼ੀ ਕੀਤੀ ਗਈ। ਉਮੀਦਵਾਰਾਂ ਨੇ ਅਧਿਕਾਰੀਆਂ ਮੋਟਰ ਲਿਸਟਾਂ ਨਾ ਦੇਣ ਤੇ ਪੱਖਪਾਤ ਦਾ ਆਰੋਪ ਲਾਇਆ।