ਖਰੜ: ਖਰੜ ਵਿਖੇ ਭਗਤ ਘਾਟ ਮੰਦਰ ਨਜ਼ਦੀਕ ਪੁਰਾਣੇ ਚੋਏ ਤੇ ਹੋ ਰਹੇ ਨਜਾਇਜ਼ ਕਬਜ਼ੇ ਨੂੰ ਲੈ ਕੇ ਪ੍ਰਸ਼ਾਸਨ ਨੇ ਮੌਕੇ ਤੇ ਕੀਤੀ ਕਾਰਵਾਈ
ਖਰੜ ਵਿਖੇ ਭਗਤ ਘਾਟ ਮੰਦਰ ਦੇ ਨਜ਼ਦੀਕੀ ਕਈ ਸਾਲਾਂ ਤੋਂ ਵੱਗ ਰਹੇ ਪੁਰਾਣੇ ਚੋਏ ਤੇ ਕਿਸੇ ਵਿਅਕਤੀ ਵੱਲੋਂ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸੀ ਅਤੇ ਨਾਲ ਹੀ ਕਈ ਪੁਰਾਣੇ ਦਰਖਤਾਂ ਨੂੰ ਵੀ ਨੁਕਸਾਨਿਆ ਗਿਆ ਇਸ ਮੌਕੇ ਵਾਰਡ ਦੇ ਲੋਕਾਂ ਨੇ ਇਸ ਸਭ ਦੀ ਜਾਣਕਾਰੀ ਕੌਂਸਲਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਜਿਸ ਤੇ ਅਮਲ ਕਰਦਿਆਂ ਉਹਨਾਂ ਨਜਾਇਜ਼ ਕਬਜ਼ਾ ਕਰ ਰਹੇ ਵਿਅਕਤੀਆਂ ਤੇ ਬਣਦੀ ਕਾਰਵਾਈ ਕੀਤੀ।