ਜਲੰਧਰ 1: ਦਫ਼ਤਰ ਸਿਵਲ ਸਰਜਨ ਜਲੰਧਰ ਵਿਖੇ ਸਿਹਤ ਵਿਭਾਗ ਨੇ ਬੱਚਿਆਂ ਵਿੱਚ ਮੌਤ ਦਰ ਨੂੰ ਕੰਟਰੋਲ ਕਰਨ ਸੰਬੰਧੀ ਕੀਤੀ ਚਾਈਲਡ ਡੈੱਥ ਰੀਵਿਊ ਮੀਟਿੰਗ
ਜਿਲ੍ਹੇ ਵਿੱਚ ਫਰਵਰੀ ਮਹੀਨੇ ਦੌਰਾਨ ਹੋਈਆਂ ਬੱਚਿਆਂ ਦੀਆਂ ਮੌਤਾਂ ਦਾ ਰੀਵਿਊ ਕਰਨ ਸੰਬੰਧੀ ਸਿਵਲ ਸਰਜਨ ਜਗਦੀਪ ਚਾਵਲਾ ਦੀ ਪ੍ਰਧਾਨਗੀ ਵਿੱਚ ਸਿਵਲ ਸਰਜਨ ਦਫ਼ਤਰ ਵਿਖੇ ਚਾਈਲਡ ਡੈਥ ਰੀਵਿਊ ਮੀਟਿੰਗ ਹੋਈ। ਜਿਸ ਵਿੱਚ ਬੱਚੇ ਦੀ ਦੀ ਮੌਤ ਜਣੇਪੇ ਦੌਰਾਨ, ਨਵ ਜੰਮੇ ਬੱਚੇ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ ਅੰਦਰ ਹੋਏ ਬੱਚਿਆਂ ਦੀਆਂ ਮੌਤਾਂ ਦਾ ਰੀਵਿਊ ਕੀਤਾ ਗਿਆ।