ਮਲੇਰਕੋਟਲਾ: ਤਿਉਹਾਰਾਂ ਤੋਂ ਬਾਅਦ ਵੀ ਪੁਲਿਸ ਮੁਸਤੈਦ ਨਜ਼ਰ ਆਈ ਸ਼ਹਿਰ ਨੂੰ ਆਉਣ ਜਾਣ ਵਾਲੇ ਰਸਤਿਆਂ ਤੇ ਕੀਤੀ ਗਈ ਨਾਕਾਬੰਦੀ ਤੇ ਵਾਹਨਾਂ ਦੀ ਕੀਤੀ ਚੈਕਿੰਗ।
ਭਾਵੇਂ ਕਿ ਦਿਵਾਲੀ ਦਾ ਤਿਉਹਾਰ ਗੁਜ਼ਰ ਚੁੱਕਿਆ ਹੈ ਬਾਵਜੂਦ ਇਸਦੇ ਮਲੇਰ ਕੋਟਲਾ ਦੇ ਐਸਐਸਪੀ ਗਗਨ ਅਜੀਤ ਸਿੰਘ ਦੀਆਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਲੇ ਵੀ ਸ਼ਹਿਰ ਨੂੰ ਆਉਣ ਜਾਣ ਵਾਲੇ ਰਿਆ ਤੇ ਪੁਲਿਸ ਵੱਲੋਂ ਰਾਤ ਸਮੇਂ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਸ਼ੱਕੀ ਵਾਹਨਾਂ ਦੀ ਜਿੱਥੇ ਤਲਾਸ਼ੀ ਲਈ ਜਾ ਰਹੀ ਹੈ ਉਥੇ ਹੀ ਲੋਕਾਂ ਕੋਲੋਂ ਉਹਨਾਂ ਦੀ ਸ਼ਨਾਖਤ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਾਨੂੰਨ ਵਿਵਸਥਾ ਬਣੀ ਰਹੇ।