ਮੁਕਤਸਰ: ਸੀਵਰੇਜ ਦੇ ਗੰਦੇ ਪਾਣੀ ਤੋ ਦੁਖੀ ਹੋ ਕੇ ਗੋਨਿਆਣਾ ਰੋਡ ਦੇ ਵਾਸੀਆਂ ਨੇ ਘੇਰਿਆ ਨਗਰ ਕੌਂਸਲ ਦਾ ਦਫਤਰ
ਗੋਨਿਆਣਾ ਰੋਡ ਦੇ ਵਾਸੀਆਂ ਨੇ ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਹੋ ਕੇ ਅੱਜ ਨਗਰ ਕੌਂਸਲ ਦੇ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਸੀਵਰੇਜ ਦੇ ਗੰਦੇ ਪਾਣੀ ਕਾਰਨ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾਹੈ। ਕਈ ਸੰਬੰਧਿਤ ਅਧਿਕਾਰੀਆਂ ਨੂੰ ਇਸ ਸਬੰਧੀ ਮਿਲੇ ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਜਿਸ ਨੂੰ ਲੈ ਕੇ ਅੱਜ ਮਜਬੂਰਨ ਇਹ ਨਗਰ ਕੌਂਸਲ ਦਾ ਦਫ਼ਤਰ ਘੇਰਨਾ ਪਿਆ।