ਮੁਕਤਸਰ: ਦਿਹਾਤੀ ਮਜ਼ਦੂਰ ਸਭਾ ਵੱਲੋਂ ਮੰਡੀ ਬਰੀਵਾਲਾ 'ਚ ਕੀਤਾ ਗਿਆ ਪ੍ਰਦਰਸ਼ਨ , ਨਾਬਾਲਿਗ ਲੜਕੀ ਨਾਲ ਜਬਰ-ਜਿਨਾਹ ਦੇ ਮਾਮਲੇ ਵਿੱਚ ਇਨਸਾਫ ਦੀ ਕੀਤੀ ਮੰਗ
ਅੱਜ ਮੰਡੀ ਬਰੀਵਾਲਾ ਵਿੱਚ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ਐਸ ਐਚ ਓ ਬਰੀਵਾਲਾ ਨੂੰ ਮਜ਼ਦੂਰਾਂ ਦੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ ਇਸ ਸਮੇਂ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਮੁਕਤਸਰ ਦੇ ਆਗੂ ਜਗਜੀਤ ਸਿੰਘ ਜੱਸੇਆਣਾ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਆਗੂ ਲਖਵੀਰ ਸਿੰਘ ਤਖ਼ਤ ਮੁਲਾਣਾ,ਰੀਤ ਕੌਰ ਤਖਤਮੁਲਾਣਾ,ਸੁਰਿੰਦਰ ਸਿੰਘ ਤਖ਼ਤ ਮੁਲਾਣਾ ਹਾਜਰ ਸਨ।