ਮੁਕਤਸਰ: ਨਸਿ਼ਆਂ ਵਿਰੁੱਧ ਤਹਿਸੀਲ ਪੱਧਰੀ ਨਾਟਕਾਂ ਦਾ ਆਯੋਜਨ
,ਜਿ਼ਲ੍ਹਾ ਪੱਧਰੀ ਨਾਟਕ ਮੁਕਾਬਲੇ 8 ਅਗਸਤ ਨੂੰ
ਸ੍ਰੀ ਮੁਕਤਸਰ ਸਾਹਿਬ ਸਬ ਡਿਵੀਜ਼ਨ ਦੇ ਅਧੀਨ ਪੈਂਦੇ ਸਕੂਲਾਂ ਵਿੱਚ ਸ਼੍ਰੀਮਤੀ ਬਲਜੀਤ ਕੌਰ ਐਸ ਡੀ ਐਮ ਸ੍ਰੀ ਮੁਕਤਸਰ ਸਾਹਿਬ ਦੇ ਯੋਗ ਅਗਵਾਈ ਅਧੀਨ ਤਹਿਸੀਲ ਪੱਧਰ ਤੇ ਦਫਤਰ ਜਿ਼ਲ੍ਹਾ ਰੈਡ ਕਰਾਸ ਸੋਸਾਇਟੀ ਆਡੀਟੋਰੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਨਾਟਕਾਂ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸ.ਕਰਨਬੀਰ ਸਿੰਘ ਮਾਨ, ਨਾਇਬ ਤਹਿਸੀਲਦਾਰ, ਲੱਖੇਵਾਲੀ ਉਚੇਚੇ ਤੌਰ ਤੇ ਸ਼ਾਮਿਲ ਹੋਏ।