ਫਗਵਾੜਾ: ਪੁਰਾਤਨ ਵਿਰਸੇ ਨੂੰ ਦਰਸਾਉਣ ਵਾਲਾ ਭਾਖੜੀਆਣਾ ਵਿਖੇ 76 ਵਾਂ ਛਿੰਝ ਮੇਲਾ 24 ਸਤੰਬਰ ਨੂੰ-ਛਿੰਝ ਮੇਲਾ ਪ੍ਰਬੰਧਕ
ਪੁਰਾਤਨ ਵਿਰਸੇ ਨੂੰ ਦਰਸਾਉਣ ਵਾਲਾ ਭਾਖੜੀਆਣਾ ਵਿਖੇ 76ਵਾਂ ਛਿੰਝ ਮੇਲਾ 24 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 76 ਵੀ ਛਿੰਝ ਵਿਚ ਪੰਜਾਬ ਦੇ ਨਾਂਮਵਾਰ ਪਹਿਲਵਾਨ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ । ਉਨ੍ਹਾਂ ਨੇ ਦੱਸਿਆ ਕਿ ਇਹ ਹਮੇਸ਼ਾ ਹੀ ਪੰਜਾਬੀ ਵਿਰਸੇ ਨੂੰ ਦਰਸਾਉਂਦੀ ਹੈ ਇਹ ਛਿੰਝ ਪੁਰਾਤਨ ਵਿਰਸ਼ੇ ਦੀ ਇੱਕ ਝਲਕ ਹੈ ।