ਗਿੱਦੜਬਾਹਾ: ਪਿੰਡ ਧੂਲਕੋਟ ਵਿਖੇ 80 ਨਸ਼ੀਲੇ ਕੈਪਸੂਲਾਂ ਸਮੇਤ ਇੱਕ ਆਰੋਪੀ ਕਾਬੂ
ਥਾਣਾ ਕੋਟ ਭਾਈ ਪੁਲਿਸ ਵੱਲੋਂ ਪਿੰਡ ਧੂੜਕੋਟ ਦੇ ਕੋਲ ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਤਾਂ ਸਾਹਮਣੇ ਤੋਂ ਆਉਂਦਾ ਇੱਕ ਨੌਜਵਾਨ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ।ਤੇ ਜਦੋਂ ਸ਼ੱਕ ਦੇ ਬਿਨਾਹ ਤੇ ਰੋਕ ਕੇ ਪੁਲਿਸ ਨੇ ਉਸਦਾ ਨਾਮ ਪੁੱਛਿਆ ਤਾ ਉਸ ਨੇ ਆਪਣਾ ਨਾਮ ਜੀਵਨ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਧੂਲਕੋਟ ਦੱਸਿਆ ਜਿਸ ਦੇ ਕੋਲੋਂ 80 ਨਸ਼ੀਲੇ ਕੈਪਸੂਲ ਬਰਾਮਦ ਹੋਏ ਹਨ।