ਗਿੱਦੜਬਾਹਾ: ਪਿੰਡ ਗੂੜੀਸੰਘਰ ਦੇ ਕਿਸਾਨ ਦੀ ਖੇਤ ਕਰੰਟ ਲੱਗਣ ਕਾਯਨ ਹੋਈ ਮੌਤ
ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡ ਗੁੱਡੀ ਸੰਘਰ ਵਿੱਚ ਟਿਊਬਵੈੱਲ ਦੀ ਮੋਟਰ ਤੋਂ ਕਰੰਟ ਲੱਗਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਮੁਤਾਬਿਕ ਬਲਜੀਤ ਸਿੰਘ ਪੁੱਤਰ ਨਰ ਸਿੰਘ ਆਪਣੇ ਖੇਤਾਂ ਵਿੱਚ ਝੋਨੇ ਲਈ ਪਾਣੀ ਛੱਡਣ ਗਿਆ ਸੀ।ਫਿਰ ਟਿਊਬਵੈੱਲ ਦੀ ਬਿਜਲੀ ਦੀ ਮੋਟਰ ਤੋਂ ਕਰੰਟ ਲੱਗਣ ਕਾਰਨ ਬਲਜੀਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਗਰੀਬ ਕਿਸਾਨ ਸੀ।