ਗਿੱਦੜਬਾਹਾ: ਪਿੰਡ ਮਧੀਰ ਵਿਖੇ ਸੱਪ ਦੇ ਡੰਗਣ ਕਾਰਨ 2 ਪਸ਼ੂਆਂ ਦੀ ਹੋਈ ਮੌਤ
ਪਿੰਡ ਮਧੀਰ ਵਿਖੇ ਗਰੀਬ ਪਰਿਵਾਰ ਦੇ ਦੋ ਪਸ਼ੂਆ ਸੱਪ ਦੇ ਡੰਗਣ ਨਾਲ ਮੌਤ ।ਇਸ ਘਟਨਾ ਨਾਲ ਗਰੀਬ ਪਰਿਵਾਰ ਦਾ ਘੱਟੋ ਘੱਟ ਇਕ ਲੱਖ ਦਾ ਨੁਕਸਾਨ ਹੋ ਗਿਆ ਹੈ ।ਘਟਨਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਇਸ ਪਰਿਵਾਰ ਦੇ ਪਰਿਵਾਰਕ ਮੈਂਬਰ ਹਰਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਸੱਪ ਦੇ ਡੰਗਣ ਨਾਲ ਉਹਨਾਂ ਦੇ ਪਸ਼ੂਆਂ ਦੀ ਮੌਤ ਹੋਈ ਹੈ। ਉੱਥੇ ਹੀ ਪੀੜਿਤ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।।