ਗੁਰਦਾਸਪੁਰ: ਝੋਨੇ ਦੀ ਰੁਕੀ ਹੋਈ ਅਦਾਇਗੀ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਨਸਪ ਦਫਤਰ ਅੱਗੇ ਧਰਨਾ ਅੱਠਵੇਂ ਦਿਨ ਵੀ ਰਿਹਾ ਜਾਰੀ
ਝੋਨੇ ਦੀ ਚਿਰਾਂ ਤੋਂ ਰੁਕੀ ਹੋਈ ਅਦਾਇਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਨਸਪ ਦਫਤਰ ਗੁਰਦਾਸਪੁਰ ਅੱਗੇ ਧਰਨਾ ਅੱਠਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ। ਇਸ ਮੌਕੇ 'ਤੇ ਕਿਸਾਨ ਆਗੂਆਂ ਨੇ ਕਿਹਾ ਕਿ 9 ਅਪ੍ਰੈਲ ਦਿਨ ਮੰਗਲਵਾਰ ਨੂੰ ਕੈਬਨfਟ ਮੰਤਰੀ ਲਾਲ ਚੰਦ ਕਟਾਰੂ ਚੱਕ ਦਾ ਭਾਈ ਲਾਲੋ ਚੌਂਕ ਤਿ$ਬੜੀ ਰੋਡ ਗੁਰਦਾਸਪੁਰ ਵਿਖੇ ਪੁਤਲਾ ਫੂਕਿਆ ਜਾਵੇਗਾ।