ਮੁਕਤਸਰ ਭਾਜਪਾ ਦੇ ਸੀਨੀਅਰ ਆਗੂ ਗੋਰਾ ਪਠੇਲਾ ਨੇ ਕੀਤੀ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਨ ਗਡਕਰੀ ਨਾਲ ਮੁਲਾਕਾਤ
Sri Muktsar Sahib, Muktsar | Jun 19, 2025
ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਭਾਜਪਾ ਆਗੂ, ਸਾਬਕਾ ਜਿਲਾ ਪ੍ਰਧਾਨ ਤੇ ਹਲਕਾ ਇੰਚਾਰਜ਼ ਰਾਜੇਸ਼ ਗੋਰਾ ਪਠੇਲਾ ਨੇ ਦਿੱਲੀ ਸਥਿਤ ਦਫਤਰ ਵਿਖੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਵੀਰਵਾਰ ਦੁਪਿਹਰ ਤਿੰਨ ਵਜੇ ਹਲਕਾ ਇੰਚਾਰਜ਼ ਗੋਰਾ ਪਠੇਲਾ ਦੇ ਦਫਤਰ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ।