ਕਪੂਰਥਲਾ: ਨਗਰ ਨਿਗਮ ਵਿਖੇ ਸ਼ਹਿਰ ਦੀ ਸਮੱਸਿਆ ਨੂੰ ਲੈ ਕੇ ਕੌਂਸਲਰਾਂ ਦੀ ਮੀਟਿੰਗ, ਸ਼ਹਿਰ ਦੇ ਕੂੜੇ ਦੀ ਸਫਾਈ ਅਸੀਂ ਆਪ ਕਰਾਂਗੇ-ਰਾਣਾ ਗੁਰਜੀਤ ਸਿੰਘ ਵਿਧਾਇਕ
ਨਗਰ ਨਿਗਮ ਵਿਖੇ ਨਿਗਮ ਦੀ ਮੇਅਰ ਕੁਲਵੰਤ ਕੌਰ ਦੀ ਅਗਵਾਈ ਚ ਸ਼ਹਿਰ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਹੋਈ ਜਿਸ ਵਿੱਚ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਤੇ ਸਾਰੇ MC ਸਹਿਬਾਨ ਹਾਜ਼ਰ ਹੋਏ। ਜਿਸ ਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਤੇ ਜੋ ਦਿੱਤਾ ਗਿਆ।ਮੀਟਿੰਗ ਉਪਰੰਤ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਹੱਲ ਹੁਣ ਉਹ ਖੁਦ ਕਰਨਗੇ।