ਬਟਾਲਾ: ਪਿੰਡ ਸਰਵਾਲੀ ਨੇੜੇ ਗੱਡੀ ਦਾ ਟਾਇਰ ਫੱਟਣ ਦੇ ਕਾਰਨ 3 ਵਿਅਕਤੀ ਹੋਏ ਗੰਭੀਰ ਜ਼ਖਮੀ
ਪਿੰਡ ਸਰਵਾਲੀ ਦੇ ਨੇੜੇ ਗੱਡੀ ਦਾ ਫਟਿਆ ਟਾਇਰ ਤਿੰਨ ਵਿਅਕਤੀ ਹੋਏ ਗੰਭੀਰ ਰੂਪ ਦੇ ਵਿੱਚ ਜਖਮੀ। ਜਿਨਾਂ ਨੂੰ ਤੁਰੰਤ ਨੇੜੇ ਤੇੜੇ ਦੇ ਲੋਕਾਂ ਵੱਲੋਂ ਇਲਾਜ ਦੇ ਲਈ ਸਿਵਿਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਵੱਲੋ ਉਨਾਂ ਤਿੰਨਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਉਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।