ਕੋਟਕਪੂਰਾ ਰੋਡ ਤੇ ਭਾਜਪਾ ਮੰਡਲ ਚਡ਼ਦੀ ਕਲਾ ਵੱਲੋਂ ਮਨਾਇਆ ਗਿਆ ਭਾਰਤੀ ਜਨਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲਿਦਾਨ ਦਿਵਸ
Sri Muktsar Sahib, Muktsar | Jun 23, 2025
ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਸੋਮਵਾਰ ਸਵੇਰੇ ਨੌ ਵਜੇ ਭਾਜਪਾ ਮੰਡਲ ਚਡ਼ਦੀ ਕਲਾ ਵੱਲੋਂ ਭਾਰਤੀ ਜਨਸੰਘ ਦੇ ਸੰਸਥਾਪਕ, ਮਹਾਨ ਦੇਸ਼ਭਗਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲਿਦਾਨ ਦਿਵਸ ਮਨਾਇਆ ਗਿਆ। ਵਿਧਾਨ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰੋਗਰਾਮ ਇੰਚਾਰਜ਼ ਰਾਜਕੁਮਾਰ ਭਟੇਜਾ ਮੇਲੂ ਅਤੇ ਮੰਡਲ ਚਡ਼ਦੀ ਕਲਾ ਦੇ ਪ੍ਰਧਾਨ ਪੂਜਾ ਕੱਕਡ਼ ਦੀ ਸਾਂਝੀ ਅਗਵਾਈ ਚ ਹੋਏ ਇਸ ਪ੍ਰੋਗਗਾਮ ਦੌਰਾਨ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।