ਸੁਲਤਾਨਪੁਰ ਲੋਧੀ: ਹੜ ਨਾਲ ਪਿੰਡ ਆਹਲੀ ਕਲਾਂ ਵਿਖੇ 16 ਏਕੜ ਬਰਬਾਦ ਹੋਈ ਫਸਲ ਤੋਂ ਪਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
ਦਰਿਆ ਬਿਆਸ ਵੱਲੋਂ ਮੰਡ ਖੇਤਰ ਵਿੱਚ ਮਚਾਈ ਤਬਾਹੀ ਕਰਨ ਆਏ ਹੜ ਨਾਲ ਹਜ਼ਾਰਾਂ ਏਕੜ ਝੋਨੇ ਦੀ ਫਸਲ ਤਬਾਹ ਹੋਈ ਹੈ ਉਥੇ ਆਹਲੀ ਕਲਾਂ ਵਾਲਾ ਬੰਨ ਟੁੱਟਣ ਨਾਲ 16 ਏਕੜ ਫਸਲ ਨੂੰ ਬਰਬਾਦ ਵੇਖ ਕੇ ਇੱਕ ਕਿਸਾਨ ਨੇ ਕਥਿਤ ਤੌਰ ਤੇ ਜਰਲੀ ਚੀਜ਼ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਪਹਿਚਾਣ ਅਰਸ਼ਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਆਲੀ ਵਜੋਂ ਹੋਈ ਹੈ। ਵੱਖ-ਵੱਖ ਲੋਕਾਂ ਨੇ ਸਮਾਜ ਸੇਵੀ ਜਥੇਬੰਦੀਆਂ ਤੋਂ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ।