ਫਾਜ਼ਿਲਕਾ: ਫਰਜ਼ੀ ਨਿਕਲੀ ਫਸਲ ਦੇ ਵਿੱਚ ਕੱਟ ਲਾਉਣ ਦੀ ਸ਼ਿਕਾਇਤ, ਆਪਣੀ ਟੀਮ ਦੇ ਨਾਲ ਫਾਜ਼ਿਲਕਾ ਦਾਣਾ ਮੰਡੀ ਦੀ ਏਡੀਸੀ ਨੇ ਕੀਤੀ ਚੈਕਿੰਗ
ਫਾਜ਼ਿਲਕਾ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਉਹਨਾਂ ਦੀ ਫਸਲ ਚ ਕੱਟ ਲਾਇਆ ਜਾ ਰਿਹਾ ਹੈ । ਜਿਸ ਤੋਂ ਬਾਅਦ ਫਾਜ਼ਿਲਕਾ ਦੇ ਏਡੀਸੀ ਡਾਕਟਰ ਮਨਦੀਪ ਕੌਰ ਆਪਣੀ ਟੀਮ ਦੇ ਨਾਲ ਮੰਡੀ ਵਿੱਚ ਪਹੁੰਚੇ । ਤੇ ਉਹਨਾਂ ਵੱਲੋਂ ਪੂਰੀ ਮੰਡੀ ਦੇ ਵਿੱਚ ਚੈਕਿੰਗ ਕੀਤੀ ਗਈ । ਜਿਸ ਦੌਰਾਨ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਪੁਸ਼ਟੀ ਨਹੀਂ ਹੋਈ ਹੈ। ਚੈਕਿੰਗ ਦੌਰਾਨ ਸਭ ਕੁਝ ਸਹੀ ਪਾਇਆ ਗਿਆ ਹੈ ।