ਰੂਪਨਗਰ: ਨੂਰਪੁਰ ਬੇਦੀ ਦੇ ਪੀਰ ਬਾਬਾ ਜਿੰਦਾ ਸ਼ਹੀਦ ਦੇ ਸਾਹਮਣੇ ਵਾਲੇ ਪਾਸੇ ਲੱਗੇ ਕੂੜੇ ਦੇ ਡੰਪ ਨੂੰ ਚੁਕਵਾਉਣ ਦਾ ਕੰਮ ਵਿਧਾਇਕ ਚੱਡਾ ਨੇ ਕਰਵਾਇਆ ਸ਼ੁਰੂ
ਵਿਧਾਨ ਸਭਾ ਹਲਕਾ ਰੂਪਨਗਰ ਦੇ ਪਿੰਡ ਨੂਰਪੁਰ ਬੇਦੀ ਵਿਖੇ ਪੀਰ ਬਾਬਾ ਜਿੰਦਾ ਸ਼ਹੀਦ ਦੇ ਸਾਹਮਣੇ ਵਾਲੇ ਪਾਸੇ ਕੂੜੇ ਦੇ ਲੱਗੇ ਦੂਜੇ ਡੰਪ ਨੂੰ ਚੁਕਵਾਉਣ ਦਾ ਕੰਮ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇੱਕ ਹੋਰ ਡੰਪ ਜੋ ਕਿ ਨੂਰਪੁਰ ਬੇਦੀ ਦੇ ਵਿੱਚ ਸੀ ਉਸ ਨੂੰ ਵੀ ਚੁਕਵਾਇਆ ਗਿਆ ਹੈ।