ਜਲਾਲਾਬਾਦ: ਮਸਕਟ, ਓਮਾਨ ਗਏ ਜਲਾਲਾਬਾਦ ਦੇ ਪਿੰਡ ਮੌਲਵੀ ਵਾਲਾ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਲਾਸ਼ ਵਾਪਸ ਲਿਆਉਣ ਲਈ ਲਗਾਈ ਮਦਦ ਦੀ ਗੁਹਾਰ
ਰੋਜਗਾਰ ਲਈ ਮਸਕਟ, ਓਮਾਨ ਵਿੱਚ ਗਏ ਜਿਲਾ ਫ਼ਾਜ਼ਿਲਕਾ ਦੇ ਹਲਕਾ ਜਲਾਲਾਬਾਦ ਦੇ ਪਿੰਡ ਮੌਲਵੀ ਵਾਲਾ ਨਿਵਾਸੀ ਗਰੀਬ ਪਰਿਵਾਰ ਦੇ ਨੌਜਵਾਨ ਲੜਕੇ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਉਸਦੀ ਲਾਸ਼ ਨੂੰ ਵਾਪਸ ਆਪਣੇ ਪਿੰਡ ਲਿਆਉਣ ਲਈ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ।