ਭਿੱਖੀਵਿੰਡ: ਭਿੱਖੀਵਿੰਡ ਥਾਣੇ ਦੇ ਅੱਗੇ ਲਾਸ਼ ਰੱਖ ਕੇ ਪਿੰਡ ਨਾਰਲੀ ਦੇ ਵਾਸੀਆਂ ਨੇ ਲਗਾਇਆ ਧਰਨਾ, ਹਸਪਤਾਲ ਪ੍ਰਸ਼ਾਸਨ 'ਤੇ ਅਣਗਿਹਲੀ ਦੇ ਲਾਏ ਇਲਜਾਮ
ਭਿੱਖੀਵਿੰਡ ਥਾਣੇ ਦੇ ਅੱਗੇ ਲਾਸ਼ ਰੱਖ ਕੇ ਪਿੰਡ ਨਾਰਲੀ ਦੇ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਸੰਦੀਪ ਕੌਰ ਦੀ ਡਿਲੀਵਰੀ ਕਰਾਉਣ ਲਈ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਬੇਟੀ ਨੂੰ ਜਨਮ ਦੇਣ ਮਗਰੋਂ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਸਦੀ ਮੌਤ ਹੋ ਗਈ। ਪਰਿਵਾਰ ਨੇ ਡਾਕਟਰਾਂ 'ਤੇ ਅਣਗਹਿਲੀ ਦੇ ਆਰੋਪ ਲਗਾਏ ਹਨ।