ਮਲੋਟ: ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡ ਘੱਗਾ ਵਿਖੇ ਲਗਾਏ ਗਏ ਲੋਕ ਸੁਵਿਧਾ ਕੈਂਪ ਦੀ ਕੈਬਨਿਟ ਮੰਤਰੀ ਨੇ ਕੀਤੀ ਪ੍ਰਧਾਨਗੀ
Malout, Muktsar | Jul 21, 2024 ਸਰਕਾਰ ਤੁਹਾਡੇ ਦੁਆਰ ਤਹਿਤ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਘੱਗਾ ਵਿਖੇ ਲੋਕ ਸੁਵਿਧਾ ਕੈਂਪ ਦੀ ਪ੍ਰਧਾਨਗੀ ਕੀਤੀ। ਇਸ ਕੈੰਪ ਵਿੱਚ ਕੈਬਿਨਟ ਮੰਤਰੀ ਨੇ ਲੋਕਾਂ ਦੀਆਂ ਬਿਜਲੀ, ਪੀਣ ਵਾਲੇ ਪਾਣੀ, ਸ਼ਗਨ ਸਕੀਮ, ਰਾਸ਼ਨ ਕਾਰਡ, ਲਾਭ ਪਾਤਰੀ ਕਾਪੀਆਂ, ਬਿਜਲੀ ਦੇ ਬਿੱਲ ਨਾਲ ਸੰਬੰਧਿਤ ਨਿੱਜੀ ਸਮੱਸਿਆਵਾਂ ਨੂੰ ਸੁਣਿਆ