ਮਲੋਟ: ਸੁਮਨ ਨਾਗਪਾਲ ਕਾਂਗਰਸ ਮਹਿਲਾ ਵਿੰਗ ਮਲੋਟ ਸ਼ਹਿਰੀ ਪ੍ਰਧਾਨ ਨਿਯੁਕਤ
Malout, Muktsar | Jul 20, 2024 ਕਾਂਗਰਸ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਝਾਂਬ ਗੈਸਟ ਹਾਊਸ ਮਲੋਟ ਵਿਖੇ ਹੋਈ। ਮੀਟਿੰਗ ਵਿੱਚ ਨਵਦੀਪ ਕੌਰ ਸੰਧੂ ਜਿਲਾ ਪ੍ਰਧਾਨ ਮਹਿਲਾ ਵਿੰਗ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਮੀਟਿੰਗ ਵਿੱਚ ਜਿਲਾ ਪ੍ਰਧਾਨ ਨਵਦੀਪ ਕੌਰ ਸੰਧੂ ਨੇ ਸੁਮਨ ਨਾਗਪਾਲ ਨੂੰ ਮਹਿਲਾ ਵਿੰਗ ਮਲੋਟ ਸ਼ਹਿਰੀ ਪ੍ਰਧਾਨ ਐਲਾਨ ਕਰਦੇ ਹੋਏ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ।