ਮਲੋਟ: ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਤਹਿਸੀਲ ਕੰਪਲੈਕਸ 'ਚ ਪੰਛੀਆਂ ਲਈ ਪਾਣੀ ਵਾਲੇ ਕੰਟੋਰੇ ਟੰਗ ਕੇ ਕੀਤੀ ਸ਼ੁਰੂਆਤ
Malout, Muktsar | Jul 18, 2024 ਪੰਛੀਆਂ ਦਾ ਪਾਲਣ ਪੋਸ਼ਣ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 4 ਦੀ ਸਮੂਹ ਸਾਧ-ਸੰਗਤ ਵੱਲੋਂ ਤਹਿਸੀਲ ਕੰਪਲੈਕਸ 'ਚ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ| ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗਣ ਦੀ ਸ਼ੁਰੂਆਤ ਐਸ.ਡੀ.ਐਮ.ਮਲੋਟ ਡਾ. ਸੰਜੀਵ ਕੁਮਾਰ ਨੇ ਕੀਤੀ | ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਤੇ ਜੋਨ 4 ਦੇ ਪ੍ਰੇਮੀ ਸੇਵਕ ਡਾ.ਇਕਬਾਲ ਇੰਸਾਂ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਮਲੋਟ 'ਚ 30 ਦੇ ਕਰੀਬ ਮਿੱਟੀ ਵਾਲੇ ਪਾਣੀ ਦੇ ਕਟੋਰੇ ਟੰਗੇ ਗਏ।