ਫਾਜ਼ਿਲਕਾ: ਪੱਤਰੇਵਾਲਾ 'ਚ ਸਕੇ ਭਰਾਵਾਂ ਵੱਲੋਂ ਗੁੰਡਿਆਂ ਨਾਲ ਹਮਲਾ ਕਰਨ ਦੇ ਇਲਜਾਮ, ਪੀੜਿਤ ਬੋਲੇ ਬਾਹਰੋਂ ਗੁੰਡੇ ਬੁਲਾ ਕੇ ਕਰਵਾਇਆ ਹਮਲਾ!
ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਪੱਤਰੇਵਾਲਾ ਵਿਖੇ ਦੋ ਸਕੇ ਭਰਾਵਾਂ ਨਾਲ ਝਗੜਾ ਕਰਕੇ ਜਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਹਸਪਤਾਲ ਫ਼ਾਜ਼ਿਲਕਾ ਵਿੱਚ ਦਾਖ਼ਲ ਦੋਵੇਂ ਭਰਾਵਾਂ ਤੇ ਪਰਿਵਾਰ ਵਾਲਿਆਂ ਮੁਤਾਬਿਕ ਦੂਜੀ ਧਿਰ ਵੱਲੋਂ ਬਾਹਰੋਂ ਬੁਲਾਏ ਗਏ ਗੁੰਡਿਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ।