ਫਿਲੌਰ: ਫਿਲੋਰ ਪੁਲਿਸ ਨੇ ਫਿਲੋਰ ਵਿਖੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਛੇ ਲੁਟੇਰਿਆਂ ਨੂੰ ਕਿੱਦਾਂ ਗ੍ਰਿਫਤਾਰ
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਫਿਲੋਰ ਫਗਵਾੜਾ ਨਵਾਂ ਸ਼ਹਿਰ ਦੇ ਵੱਖ-ਵੱਖ ਏਰੀਏ ਤੇ ਪ੍ਰਵਾਸੀਆਂ ਅਤੇ ਟਰੱਕ ਡਰਾਈਵਰਾਂ ਨੂੰ ਤੇਜ਼ਦਾਰ ਹਥਿਆਰ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਛੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਕੋਲੋਂ ਤੇਜ਼ਦਾਰ ਹਥਿਆਰ ਮੋਬਾਈਲ ਫੋਨ ਦੋ ਚੋਰੀ ਦੇ ਮੋਟਰਸਾਈਕਲ ਤੇ 288 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ।