ਮਲੋਟ: ਮਲੋਟ ਦੀ ਅਨਾਜ ਮੰਡੀ ਵਿਚ ਝੋਨੇ ਦੀ ਖਰੀਦ ਸ਼ੁਰੂ, ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਰਸਮੀ ਸ਼ੁਰੂਆਤ
Malout, Muktsar | Sep 30, 2025 ਮਲੋਟ ਦੀ ਮੁੱਖ ਅਨਾਜ ਮੰਡੀ ਵਿਚ ਝੋਨੇ ਦੀ ਖਰੀਦ ਦੇ ਕੰਮ ਦਾ ਸ੍ਰੀ ਗਨੇਸ਼ ਕੀਤਾ ਗਿਆ। ਇਸ ਦੀ ਰਸਮੀ ਸ਼ੁਰੂਆਤ ਮਲੋਟ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮਲੋਟ ਆੜਤੀ ਐਸੋ.ਦੇ ਪ੍ਰਧਾਨ ਸੁਨੀਸ਼ ਗੋਇਲ ਨੀਟਾ ਵੀ ਸਨ। ਕੈਬਨਿਟ ਮੰਤਰੀ ਨੇ ਝੋਨੇ ਦੀ ਪਹਿਲੀ ਢੇਰੀ ਦੀਦਾਰ ਟ੍ਰੇਡਿੰਗ ਕੰਪਨੀ ਤੋਂ ਕਿਸਾਨ ਬਲਜੀਤ ਕੌਰ ਵਾਸੀ ਦਾਨੇਵਾਲਾ ਦੀ ਢੇਰੀ ਦੀ ਖਰੀਦ ਕਰਾਈ।